ਕਾਲਜ ਮੈਗਜ਼ੀਨ ‘ਉੱਦਮ ਵਿਦਿਆਰਥੀਆਂ ਲਈ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਕਾਲ ਪਤ੍ਰਿਕਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਕਾਸ ਕਰਨ, ਆਲੇ ਦੁਆਲੇ ਮੌਜੂਦ ਵਸਤਾਂ, ਵਾਪਰਦੇ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨੀਝ ਨਾਲ ਤੱਕਣ ਦਾ ਵੱਲ ਸਿਖਾਉਣ ਹੈ। ਇਸ ਤਰ੍ਹਾਂ ਅਨੁਭਵ ਕੀਤੇ ਸੱਚ ਨੂੰ ਗੀਤਾਂ, ਗਜ਼ਲਾਂ, ਨਜ਼ਮਾਂ, ਨਿਬੰਧਾਂ ਦੇ ਰੂਪ ਵਿੱਚ ਢਾਲਣ ਦਾ ਅਭਿਆਸ ਕਰਾਉਣਾ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਕਾਲਜ ਸਰਗਰਮੀਆਂ ਜਿਵੇਂ ਕਿ ਸਭਿਆਚਾਰਕ ਪ੍ਰੋਗਰਾਮ ਸਮਾਗਮ, ਟੂਰ ਆਦਿ ਸੰਬੰਧੀ ਆਪਣੇ ਵਿਚਾਰਾਂ ਨੂੰ ਲਿੱਪੀ-ਬੱਧ ਕਰਨ ਲਈ ਵੀ ਇਸ ਪੱਤ੍ਰਿਕਾ ਰਾਹੀਂ ਪ੍ਰੇਰਨਾ ਮਿਲਦੀ ਹੈ। ਇਸ ਤੋਂ ਇਲਾਵਾ ਜੀਵਨ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧਾਂ ਨੂੰ ਵੀ ਇਸ ਮੈਗਜ਼ੀਨ ਵਿੱਚ ਥਾਂ ਦਿੱਤੀ ਜਾਂਦੀ ਹੈ। ਵੱਖ-ਵੱਖ ਭਾਗਾਂ ਵਿੱਚੋਂ ਚੁਣੇ ਗਏ ਲੇਖ ਵਿਦਿਆਰਥੀ ਸੰਪਾਦਕਾਂ ਦੁਆਰਾ ਸੰਪਾਦਿਤ ਕੀਤੇ ਜਾਂਦੇ ਹਨ। ਵਿਦਿਆਰਥੀ ਸੰਪਾਦਕਾਂ ਦੀ ਅਗਵਾਈ ਮੁੱਖ ਸੰਪਾਦਕ (ਅਧਿਆਪਕ) ਕਰਦੇ ਹਨ।
College Magazine “Uddham” is an annual call magazine for enterprising students. Its main purpose is to develop students' creative talents, to teach them to look closely at the objects around them, the happenings and human relationships. The truth experienced in this way is to be practiced in the form of Songs, Ghazals, Hymns and Essays. In addition, the magazine also inspires students to write down their ideas about college activities such as cultural events, tours, etc. Apart from this, essays written on various topics related to various fields of life are also included in this magazine. Selected articles from different sections are edited by student editors. Student editors are led by the Editor-in-Chief (Teacher).