logo

About College


image

ਯੂਨੀਵਰਸਿਟੀ ਕਾਲਜ ਮੀਰਾਂਪੁਰ

ਯੂਨੀਵਰਸਿਟੀ ਕਾਲਜ ਮੀਰਾਂਪੁਰ (ਪਟਿਆਲਾ) ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ, ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮੂਹਿਕ ਯਤਨਾਂ ਨਾਲ ਸਥਾਪਿਤ ਕੀਤੇ ਗਏ ਕਾਂਸਟੀਚੂਐਂਟ ਕਾਲਜਾਂ ਵਿੱਚੋਂ ਇੱਕ ਹੈ। ਕਾਲਜ ਦਾ ਮੁੱਖ ਉਦੇਸ਼ ਵਿਸ਼ਵੀਕਰਨ ਦੇ ਦੌਰ ਵਿੱਚ ਪਟਿਆਲਾ ਜ਼ਿਲ੍ਹੇ ਦੇ ਪੇਂਡੂ ਅਤੇ ਵਿਦਿਅਕ ਤੌਰ 'ਤੇ ਪਛੜੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਵਪੱਖੀ ਅਤੇ ਇਕਸੁਰ ਵਿਕਾਸ ਲਈ ਮਿਆਰੀ ਉੱਚ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਦਾਨ ਕਰਨਾ ਹੈ। ਕਾਲਜ ਦੀ ਸਥਾਪਨਾ ਸੱਤ ਏਕੜ ਦੇ ਵਿਸ਼ਾਲ ਅਤੇ ਸ਼ਾਨਦਾਰ ਕੈਂਪਸ ਵਿੱਚ ਹਰੇ-ਭਰੇ ਲਾਅਨ ਅਤੇ ਖੇਡ ਦੇ ਮੈਦਾਨਾਂ ਨਾਲ ਕੀਤੀ ਗਈ ਹੈ। ਔਨਲਾਈਨ ਅਧਿਆਪਨ ਕਲਾਸਾਂ ਲਈ ਅਤੇ ਵਿਦਿਆਰਥੀਆਂ ਨੂੰ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣ ਲਈ ਚੰਗੀ ਤਰ੍ਹਾਂ ਲੈਸ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ ਹੈ। ਵਿਦਿਆਰਥੀਆਂ ਦੇ ਸਾਹਿਤਕ ਅਤੇ ਅਕਾਦਮਿਕ ਵਿਕਾਸ ਨੂੰ ਕਾਇਮ ਰੱਖਣ ਲਈ ਇੱਕ ਵੱਡੀ ਅਤੇ ਆਧੁਨਿਕ ਲਾਇਬ੍ਰੇਰੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਨਿਯੁਕਤ ਉੱਚ ਯੋਗਤਾ ਪ੍ਰਾਪਤ ਫੈਕਲਟੀ ਦੀ ਸਮਰਪਿਤ ਟੀਮ ਅਪਣੀ ਅਗਾਂਹਵਧੂ ਦ੍ਰਿਸ਼ਟੀ, ਕੁਸ਼ਲ ਪ੍ਰਸ਼ਾਸਨ ਅਤੇ ਸ਼ਾਨਦਾਰ ਵਿਹਾਰ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਕਾਲਜ ਵਿੱਚ ਸੱਭਿਆਚਾਰਕ ਸਰਗਰਮੀਆਂ, ਖੇਡਾਂ ਅਤੇ ਐਨ.ਐਸ.ਐਸ. ਵਿਭਾਗ ਵੱਲੋਂ ਸ਼ਾਨਦਾਰ ਯੋਗਦਾਨ ਪਾਇਆ ਜਾ ਰਿਹਾ ਹੈ। ਸੈਮੀਨਾਰ/ਵੈਬੀਨਾਰ, ਟਿਊਟੋਰੀਅਲ, ਵਰਕਸ਼ਾਪ ਅਤੇ ਸਮੂਹ ਚਰਚਾਵਾਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਨਿਯਮਤ ਅੰਤਰਾਲ ਤੇ ਕੀਤੇ ਜਾਣ ਵਾਲੇ ਵਿਸ਼ੇਸ਼ ਉਪਰਾਲੇ ਹਨ। ਕਾਲਜ ਵਿੱਚ ਉੱਚ-ਤਕਨੀਕੀ ਅੰਗਰੇਜ਼ੀ ਭਾਸ਼ਾ ਦੀ ਲੈਬ, ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਜਲਦੀ ਹੀ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੰਬਧਿਤ ਖੇਤਰਾਂ ਵਿੱਚ ਵਧੀਆ ਕੈਰੀਅਰ ਦੇ ਮੌਕੇ ਚੁਣਨ ਵਿੱਚ ਮਦਦ ਕੀਤੀ ਜਾ ਸਕੇ। ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ। ਕਾਲਜ ਦੀ ਸਮੁੱਚੀ ਫੈਕਲਟੀ ਨਵੇਂ ਕਿੱਤਾਮੁਖੀ ਸਰਟੀਫਿਕੇਟ ਕੋਰਸ ਜਿਵੇਂ ਕਿ ਵੈੱਬ-ਡਿਜ਼ਾਈਨਿੰਗ, ਕੰਪਿਊਟਰ ਨੈਟਵਰਕਿੰਗ, ਬੇਸਿਕ ਅਤੇ ਔਨਲਾਈਨ ਨੈਟਵਰਕਿੰਗ ਆਪਰੇਸ਼ਨ, ਭਾਸ਼ਾ ਅਤੇ ਸ਼ਖਸੀਅਤ ਵਿਕਾਸ ਦੇ ਨਾਲ-ਨਾਲ ਸਮਾਜ ਸ਼ਾਸਤਰ, ਇਤਿਹਾਸ, ਪੰਜਾਬੀ ਅਤੇ ਧਰਮ ਦੇ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਟ ਕੋਰਸ (ਐਮ.ਏ.) ਸ਼ੁਰੂ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।


UNIVERSITY COLLEGE MIRANPUR

University College Miranpur, Patiala is one of the constituent colleges established with the collective efforts of the University Grants Commission New Delhi, Punjab Government and Punjabi University, Patiala. The main aim of the college is to provide quality higher education and moral values to the rural and educationally backward students of Patiala district in the era of globalisation for their holistic and harmonious development. The college has been established in the huge and splendid campus of 7 acres with the lush green lawns and playgrounds. Well-equipped computer lab has been installed for online teaching classes and also to make the students familiar with the latest developments in the field of information and communication technology. A big and modish library is there to sustain the literary and academic growth of the students. A dedicated team of highly qualified faculty appointed by Punjabi University Patiala and efficient administration imbued with wonderful deal and progressive vision is working hard day and night to attain the goal of all round development of the students. Keeping this aspect in mind Cultural, Sports and NSS wings in the college have been contributing efficiently. Various seminars/webinars, tutorials, workshops and group discussions are conducted at regular intervals for the academic growth and development of literary tastes of the students. High-tech English language lab, Career counselling and placement cell will be established shortly in the college to help the students to choose best career opportunities in their concerned fields. Bus service will also be provided to the students coming from the remote areas. The whole faculty of the college is working hard to start the new job oriented graduate courses like certificate course in web-designing, computer networking, basic and online networking operation, language & personality development as well as post graduate courses in the subjects of Sociology, History, Punjabi & Religion.

Facebook Twitter Youtube